a childhood taste from Punjab
نکےہوندیاں ساڈے سی دو پنجاب
گرمیاں دیاں چھٹیاں والا پنجاب : امب، جامنو، ہدوانے، پُھٹّاں
سیالاں والا پنجاب: مکّی، کماد گندلاں داساگ تے السی دیاں پنّیاں
پھل گنے دا تے گل ویلنڑے دی
جد ذکرویلنڑے تے روہ دا ہووے تے گل میاں محمد بخش دی نہ ہووے!
پھس گئی جان شکنجے اندرجیوں ویلن وچ گنا
روہ نوں کہوہن رہو محمد ہن جے رہوے تے مننا
جیہڑا پور پہلے بلد تے ڈھگے کڈھ دے سی اتھے ہن پیٹر تے ٹریکٹر آگئے
ایک رواج ایہہ وی ہوندا سی کہ رات گئے آخری پور توں بعد منڈے کھنڈے زور لا کے جنے گیڑے دے لین تے جنی روہ کڈھ لین اوہ انہاں دی
روہ کڈھ کے اگ دے نیڑے رکھ کے اوہدا ٹھار توڑنا تے فیر روہ پین دے مقابلے ہونڑے
کڑاہ تے چڑھی روہ تے میل کڈھن نوں سکلائی تے مٹھا سوڈا
رنگ ہلکا کرن لئی رنگ کاٹ، زمینداراں دا سادہ کیمیکل
بچپن دا سواد، چانٹ تے چہینڈ
پت نوں کڑاہ چوں گنڈ وچ کڈھدیاں سارگرم گرم لیس دار پت گنے دی پور تے لپیٹ کے چانٹ بن جانڑیں
کڑاہ وچ بچی پت تے ٹھنڈی روہ پاکے لیس دارچہینڈ بن جاندی سی
گنڈہ وچ پت نوں رمبی نال گُڈ کے تے گُڑ دیاں پیسیاں کڈھ لینیاں یا فیر تھوڑا سخت کرکے شکربنا لینی
سرہوں دے ساگ وچ میں گھیوہی گھیوپائی جاواں
مکّی دیاں روٹیاں نوں بنا گنڑے کھائی جاواں
کھوہ تے جا کے گنے چوپاں، گھردا کماد ہووے
… اپنا پنجاب … اپنا پنجا ب
ਨਿੱਕੇ ਹੁੰਦਿਆਂ ਸਾਡੇ ਸੀ ਦੋ ਪੰਜਾਬ
ਗਰਮੀਆਂ ਦੀਆਂ ਛੁੱਟੀਆਂ ਵਾਲਾ ਪੰਜਾਬ :ਅੰਬ, ਜਾਮਨੁ, ਹਦਵਾਣੇ, ਫੁੱਟਾਂ
ਸਿਆਲਾਂ ਵਾਲਾ ਪੰਜਾਬ : ਮੱਕੀ, ਕਮਾਦ, ਗੰਦਲ਼ਾਂ ਦਾ ਸਾਗ, ਅਲ਼ਸੀ ਦਿਆਂ ਪਿੱਨੀਆਂ
ਫਲ ਗੰਨੇ ਦਾ ਤੇ ਗਲ ਵੇਲਣੇ ਦੀ
ਜਦ ਜ਼ਿਕਰ ਵੇਲਣੇ ਤੇ ਰੌਹ ਦਾ ਹੋਵੇ ਤੇ ਗਲ ਮਿਅਂ ਮੁਹੰਮਦ ਬਖ਼ਸ਼ ਦੀ ਨਾ ਹੋਵੇ !
ਫੱਸ ਗਈ ਜਾਨ ਸ਼ਿਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ
ਰੌਹ ਨੁੰ ਕਹੋ ਹੁਣ ਰਹੋ ਮੁਹੰਮਦ ਹੁਣ ਜੇ ਰ੍ਹਵੇ ਤੇ ਮਨਣਾ
ਜਿਹੜਾ ਪੂਰ ਪਿਹਲੇ ਬਲਦ ਤੇ ਢੱਗੇ ਕੱਢਦੇ ਸੀ ਉੱਥੇ ਹੁਣ ਪੀਟਰ ਤੇ ਟਰੈਕਟਰ ਆ ਗਏ
ਇਕ ਰਿਵਾਜ ਹੁੰਦਾ ਸੀ ਕੇ ਆਖ਼ਰੀ ਪੂਰ ਤੋਂ ਬਾਦ ਮੁੰਡੇ ਖੁੰਡੇ ਜ਼ੋਰ ਨਾਲ ਜਿੱਨੇ ਗੇੜੇ ਦੇ ਲੇਣ ਤੇ ਜਿੱਨੀ ਰੋਹ ਕੱਢ ਲੇਣ ਉਹ ਉਨ੍ਹਾਂ ਦੀ
ਰੋਹ ਕੱਢ ਕੇ ਅੱਗ ਦੇ ਨੇੜੇ ਰਖ ਕੇ ਉਹਦਾ ਠਾਰ ਤੋੜਨਾ ਤੇ ਫ਼ੇਰ ਰੋਹ ਪੀਨ ਦੇ ਮੁਕਾਬਲੇ ਹੋਣੇ
ਕੜਾਹ ਤੇ ਚੜ੍ਹੀ ਰੋਹ ਤੇ ਮੈਲ ਕੱਢਣ ਨੁੰ ਸਕਲਾਈ ਤੇ ਮਿੱਠਾ ਸੋਡਾ
ਰੰਗ ਹਲਕਾ ਕਰਨ ਲਈ ਰੰਗ ਕਾਟ, ਜੱਟਾਂ ਦਾ ਕੈਮੀਕਲ
ਬਚਪਨ ਦਾ ਸਵਾਦ : ਚਾਂਟ ਤੇ ਝੀਂਡ
ਪਤ ਨੁੰ ਕੜਾਹ ਵਿੱਚੋਂ ਗੰਢ ਵਿੱਚ ਕੱਢਦਿਆਂ ਸਾਰ ਗਰਮ ਗਰਮ ਲੇਸ ਦਾਰ ਪਤ ਗੰਨੇ ਦੀ ਪੋਰ ਤੇ ਲਪੇਟ ਲੇਣੀ ਤੇ ਉਹ ਚਾਂਟ ਬਣ ਜਾਣੀ
ਕੜਾਹ ਵਿੱਚ ਬਚੀ ਪਤ ਤੇ ਠੰਡੀ ਰੋਹ ਪਾਣੀ ਤੇ ਲੇਸ ਦਾਰ ਝੀਂਡ ਬਣ ਜਾਣੀ
ਗੰਢ ਵਿੱਚ ਪਤ ਨੁੰ ਰੰਬੀ ਨਾਲ ਗੁੱਡ ਕੇ ਤੇ ਗੁੱੜ ਦਿਆਂ ਪੇਸੀਆਂ ਕੱਢ ਲੇਣਿਆਂ ਯਾ ਫਰ ਥੋੜਾ ਸਖ਼ਤ ਕਰ ਕੇ ਸ਼ੱਕਰ ਬਣਾ ਲੇਣੀ
ਸਰ੍ਹੋਂ ਦੇ ਸਾਗ ਵਿੱਚ ਮੇਂ ਘਿਓ ਹੀ ਘਿਓ ਪਾਈ ਜਾਵਾਂ
ਮੱਕੀ ਦਿਆਂ ਰੋਟੀਆਂ ਨੁੰ ਬਿਨਾ ਗਿਣੇ ਖਾਈ ਜਾਵਾਂ
ਖੂਹ ਤੇ ਜਾ ਕੇ ਗੰਨੇ ਚੂਪਾਂ ਘਰ ਦਾ ਕਮਾਦ ਹੋਵੇ
ਆਪਣਾ ਪੰਜਾਬ …. ਆਪਣਾ ਪੰਜਾਬ ….